ਵਿਆਹ 'ਚ ਚਲ ਰਿਹਾ ਸੀ ਭੰਗੜਾ-ਗਾਣਾ, ਛਿੜ ਗਈਆਂ ਮਧੂਮੱਖੀਆਂ, ਮਾਰੇ ਲੋਕਾਂ ਦੇ ਡੰਗ ਤੇ ਡੰਗ |OneIndia Punjabi

2024-02-19 1

ਮੱਧ ਪ੍ਰਦੇਸ਼ ਦੇ ਗੁਨਾ 'ਚ ਵਿਆਹ ਸਮਾਰੋਹ 'ਚ ਮਧੂ ਮੱਖੀਆਂ ਨੇ ਅਜਿਹਾ ਆਤੰਕ ਮਚਾਇਆ ਕਿ ਚਾਰੇ ਪਾਸੇ ਭਾਜੜ ਪੈ ਗਈ। ਇਸ ਹਮਲੇ 'ਚ ਨਾ ਸਿਰਫ਼ ਕਈ ਮਹਿਮਾਨ ਜ਼ਖ਼ਮੀ ਹੋਏ ਸਗੋਂ 2 ਮਹਿਮਾਨਾਂ ਨੂੰ ਤਾਂ ਆਈ.ਸੀ.ਯੂ. 'ਚ ਦਾਖ਼ਲ ਕਰਵਾਉਣਾ ਪਿਆ। ਮਿਲੀ ਜਾਣਕਾਰੀ ਅਨੁਸਾਰ ਹੋਟਲ ਦੀ ਛੱਤ 'ਤੇ ਮਧੂ ਮੱਖੀਆਂ ਦਾ ਛੱਤਾ ਲੱਗਾ ਸੀ, ਜਿਸ ਨੇ ਉੱਥੇ ਮੌਜੂਦ ਲੋਕਾਂ 'ਤੇ ਹਮਲਾ ਕਰ ਦਿੱਤਾ। ਲਾੜੀ ਦੇ ਪਿਤਾ, ਭਰਾ ਸਮੇਤ ਕਈ ਰਿਸ਼ਤੇਦਾਰਾਂ 'ਤੇ ਮਧੂ ਮੱਖੀਆਂ ਨੇ ਹਮਲਾ ਬੋਲਿਆ। ਇਸ 'ਚ 6 ਬੱਚੇ, 10 ਔਰਤਾਂ ਸਮੇਤ 25 ਲੋਕ ਜ਼ਖ਼ਮੀ ਹੋ ਗਏ। 2 ਦੀ ਹਾਲਤ ਗੰਭੀਰ ਹੋਣ ਕਾਰਨ ਆਈ.ਸੀ.ਯੂ. 'ਚ ਦਾਖ਼ਲ ਕਰਵਾਉਣਾ ਪਿਆ। ਦਰਅਸਲ ਸ਼ਹਿਰ ਦੇ ਕਸਤੂਰੀ ਗਾਰਡਨ 'ਚ ਅਗਰਵਾਲ ਪਰਿਵਾਰ ਧੀ ਦੇ ਵਿਆਹ ਦੀ ਤਿਆਰੀ 'ਚ ਲੱਗਾ ਸੀ। ਪ੍ਰਮੋਦ ਅਗਰਵਾਲ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਉਹ ਮੈਰਿਜ ਗਾਰਡਨ ਆ ਗਏ ਸਨ।
.
Bhangra song was going on in the wedding, bees were scattered, stings and stings of the killed people.
.
.
.
#madhyapradeshnews #latestnews #madhyapradeshwedding
~PR.182~

Videos similaires